Translation by Harmanjeet Singh
What’s So Good About Men? Yuval Noah Harari
Translation by Harmanjeet Singh
ਭਾਗ – 3
ਮਰਦਾਂ ਵਿੱਚ ਕਿਹੜੀ ਵਧੀਆ ਗੱਲ ਹੈ? – Yuval Noah Harari
ਖੇਤੀਬਾੜੀ ਦੇ ਇਨਕਲਾਬ ਤੋਂ ਬਾਅਦ ਦੇ ਜ਼ਿਆਦਾਤਰ ਮਨੁੱਖੀ ਸਮਾਜ ਪੁਰਸ਼ ਪ੍ਰਧਾਨ ਸਮਾਜ ਹਨ ਜੋ ਔਰਤਾਂ ਨਾਲੋਂ ਮਰਦਾਂ ਦੀ ਜਿਆਦਾ ਕਦਰ ਕਰਦੇ ਹਨ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕਿਸੇ ਸਮਾਜ ਨੇ ਕਿਵੇਂ “ਆਦਮੀ” ਅਤੇ “’ਔਰਤ” ਦੀ ਪਰਿਭਾਸ਼ਾ ਦਿੱਤੀ, ਇੱਕ ਆਦਮੀ ਹੋਣਾ ਹਮੇਸ਼ਾ ਬਿਹਤਰ ਰਿਹਾ ਹੈ। ਪਿੱਤਰਸਤਾ ਵਾਲੇ ਸਮਾਜ ਆਦਮੀਆਂ ਨੂੰ ਇਕ ਮਰਦਾਵੇਂ ਢੰਗ ਨਾਲ ਸੋਚਣ ਅਤੇ ਕੰਮ ਕਰਨ ਦੀ ਸਿਖਲਾਈ ਦਿੰਦੇ ਹਨ ਅਤੇ ਔਰਤਾਂ ਨੂੰ ਇਕ ਨਾਰੀ ਵਾਲੇ ਢੰਗ ਨਾਲ ਸੋਚਣ ਅਤੇ ਕੰਮ ਕਰਨ ਲਈ ਸਿਖਲਾਈ ਦਿੰਦੇ ਹਨ, ਸਮਾਜ ਹਰ ਉਸ ਵਿਅਕਤੀ ਨੂੰ ਸਜ਼ਾ ਦਿੰਦਾ ਹੈ ਜੋ ਇਨ੍ਹਾਂ ਹੱਦਾਂ ਪਾਰ ਕਰਨ ਦੀ ਹਿੰਮਤ ਕਰਦਾ ਹੈ। ਪਰ ਜੋ ਇਹਨਾਂ ਨਿਯਮਾਂ ਦਾ ਪਾਲਣ ਕਰਦੇ ਹਨ ਉਨ੍ਹਾਂ ਨੂੰ ਬਰਾਬਰ ਦਾ ਇਨਾਮ ਨਹੀਂ ਦਿੰਦਾ। ਮਰਦਾਂ ਵਾਲੇ ਗੁਣਾਂ ਨੂੰ ਔਰਤਾਂ ਵਾਲੇ ਗੁਣਾ ਦੀ ਤੁਲਨਾ ਵਿੱਚ ਵਧੇਰੇ ਮਹੱਤਵਪੂਰਣ ਮੰਨਿਆ ਜਾਂਦਾ ਹੈ ਅਤੇ ਇਕ ਸਮਾਜ ਦੇ ਉਹ ਮੈਂਬਰ ਜੋ ਔਰਤ ਵਾਲੇ ਗੁਣਾ ਨੂੰ ਧਾਰਨ ਕਰਦੇ ਹਨ, ਹਰ ਖੇਤਰ ਵਿੱਚ ਘਾਟਾ ਖਾਂਦੇ ਹਨ ਮੁਕਾਬਲਤਨ ਉਹਨਾਂ ਦੇ ਜੋ ਮਰਦਾਂ ਵਾਲੇ ਗੁਣ ਧਾਰਣ ਕਰਦੇ ਹਨ। ਔਰਤਾਂ ਦੀ ਸਿਹਤ ਅਤੇ ਸਿੱਖਿਆ ਵਿੱਚ ਬਹੁਤ ਘੱਟ ਸਰੋਤ ਲਗਾਏ ਜਾਂਦੇ ਹਨ; ਉਨ੍ਹਾਂ ਕੋਲ ਘੱਟ ਆਰਥਿਕ ਅਵਸਰ, ਘੱਟ ਰਾਜਨੀਤਿਕ ਸ਼ਕਤੀ ਅਤੇ ਘੁੰਮਣ ਫਿਰਨ ਦੀ ਘੱਟ ਆਜ਼ਾਦੀ ਹੈ। ਲਿੰਗ (ਜੈਂਡਰ) ਇਕ ਅਜਿਹੀ ਦੌੜ ਹੈ ਜਿਸ ਵਿਚ ਕੁਝ ਦੌੜਾਕ ਸਿਰਫ ਕਾਂਸੀ ਦੇ ਤਗਮੇ ਲਈ ਮੁਕਾਬਲਾ ਕਰਦੇ ਹਨ।
ਇਹ ਸੱਚ ਹੈ ਕਿ ਇਸ ਨੇ ਮੁੱਠੀ ਭਰ ਔਰਤਾਂ ਨੇ ਇੱਕ ਆਦਰਸ਼ (ਅਲਫਾ) ਔਰਤ ਦੀ ਪਦਵੀ ‘ਤੇ ਪਹੁੰਚਾ ਦਿੱਤਾ ਹੈ, ਜਿਵੇਂ ਕਿ ਮਿਸਰ ਦੀ ਕਲੀਓਪਟਰਾ, ਚੀਨ ਦੀ ਮਹਾਰਾਣੀ ਵੂ ਜ਼ੇਤਿਆਨ (ਸੀ. ਈ. 700) ਅਤੇ ਇੰਗਲੈਂਡ ਦੀ ਏਲੀਜ਼ਾਬੇਥ ਪਹਿਲੀ। ਹਾਲਾਂਕਿ ਉਹ ਅਪਵਾਦ ਹਨ ਜੋ ਨਿਯਮ ਨੂੰ ਸਾਬਤ ਕਰਦੇ ਹਨ। ਐਲਿਜ਼ਾਬੈਥ ਦੇ ਪੰਤਾਲੀ ਸਾਲਾਂ ਦੇ ਰਾਜ ਦੌਰਾਨ, ਸੰਸਦ ਦੇ ਸਾਰੇ ਮੈਂਬਰ ਆਦਮੀ ਸਨ, ਰਾਇਲ ਨੇਵੀ ਅਤੇ ਸੈਨਾ ਵਿਚ ਸਾਰੇ ਅਧਿਕਾਰੀ ਆਦਮੀ ਸਨ, ਸਾਰੇ ਜੱਜ ਅਤੇ ਵਕੀਲ ਆਦਮੀ ਸਨ, ਸਾਰੇ ਬਿਸ਼ਪ ਅਤੇ ਆਰਕਬਿਸ਼ਪ ਆਦਮੀ ਸਨ, ਸਾਰੇ ਧਰਮ ਸ਼ਾਸਤਰੀ ਅਤੇ ਪੁਜਾਰੀ ਆਦਮੀ ਸਨ, ਸਾਰੇ ਡਾਕਟਰ ਅਤੇ ਸਰਜਨ ਆਦਮੀ ਸਨ, ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਸਾਰੇ ਵਿਦਿਆਰਥੀ ਅਤੇ ਪ੍ਰੋਫੈਸਰ ਆਦਮੀ ਸਨ, ਸਾਰੇ ਮੇਅਰ ਅਤੇ ਸ਼ੈਰਿਫ ਆਦਮੀ ਸਨ ਅਤੇ ਲਗਭਗ ਸਾਰੇ ਲੇਖਕ, ਆਰਕੀਟੈਕਟ, ਕਵੀ, ਦਾਰਸ਼ਨਿਕ, ਚਿੱਤਰਕਾਰ, ਸੰਗੀਤਕਾਰ ਅਤੇ ਵਿਗਿਆਨੀ ਆਦਮੀ ਸਨ।
ਲਗਭਗ ਸਾਰੀਆਂ ਖੇਤੀਬਾੜੀ ਅਤੇ ਉਦਯੋਗਿਕ ਸਮਾਜਾਂ ਵਿੱਚ ਪਿੱਤਰਸਤਾ ਹੀ ਪ੍ਰਧਾਨ ਰਹੀ ਹੈ। ਇਸ ਨੇ ਰਾਜਨੀਤਿਕ ਉਤਰਾਅ-ਚੜ੍ਹਾਅ, ਸਮਾਜਿਕ ਇਨਕਲਾਬਾਂ ਅਤੇ ਆਰਥਿਕ ਤਬਦੀਲੀਆਂ ਨੂੰ ਬੜੀ ਸਹਿਜਤਾ ਨਾਲ ਦੇਖਿਆ ਹੈ। ਉਦਾਹਰਣ ਵਜੋਂ, ਮਿਸਰ ਨੂੰ ਸਦੀਆਂ ਦੌਰਾਨ ਕਈ ਵਾਰ ਜਿੱਤਿਆ ਗਿਆ ਸੀ। ਅੱਸ਼ੂਰੀ, ਪਰਸੀਅਨ, ਮੈਸੇਡੋਨੀਅਨ, ਰੋਮਨ, ਅਰਬ, ਮਾਲੇਲੂਕਸ, ਤੁਰਕ ਅਤੇ ਬ੍ਰਿਟਿਸ਼ ਨੇ ਇਸ ਉੱਤੇ ਕਬਜ਼ਾ ਕੀਤਾ – ਅਤੇ ਇਸਦਾ ਸਮਾਜ ਹਮੇਸ਼ਾਂ ਪੁਰਸ਼ ਪ੍ਰਧਾਨ ਬਣਿਆ ਰਿਹਾ। ਮਿਸਰ ਉੱਤੇ ਪਾਓਰੌਨਿਕ ਕਾਨੂੰਨ, ਯੂਨਾਨ ਦਾ ਕਾਨੂੰਨ, ਰੋਮਨ ਕਾਨੂੰਨ, ਮੁਸਲਿਮ ਕਾਨੂੰਨ, ਓਟੋਮੈਨ ਕਾਨੂੰਨ ਅਤੇ ਬ੍ਰਿਟਿਸ਼ ਕਾਨੂੰਨ ਦੁਆਰਾ ਸ਼ਾਸਨ ਕੀਤਾ ਗਿਆ – ਅਤੇ ਇਹ ਸਾਰੇ ਉਨ੍ਹਾਂ ਲੋਕਾਂ ਨਾਲ ਵਿਤਕਰਾ ਕਰਦੇ ਸਨ ਜੋ ‘ਆਦਮੀ’ ਨਹੀਂ ਸਨ।
ਕਿਉਂਕਿ ਪਿੱਤਰਸਤਾ ਵਿਸ਼ਵ-ਵਿਆਪੀ ਹੈ, ਇਸ ਲਈ ਇਹ ਕਿਸੇ ਭਿਆਨਕ ਚੱਕਰ ਦੀ ਉਪਜ ਨਹੀਂ ਹੋ ਸਕਦੀ ਜਿਹੜਾ ਅਚਨਚੇਤ ਕਿਸੇ ਇੱਕ ਘਟਨਾ ਤੋ ਸ਼ੁਰੂ ਹੋ ਗਿਆ ਸੀ। ਇਹ ਵਿਸ਼ੇਸ਼ ਤੌਰ ‘ਤੇ ਧਿਆਨ ਦੇਣ ਯੋਗ ਹੈ ਕਿ 1492 ਤੋਂ ਪਹਿਲਾਂ ਵੀ, ਅਮਰੀਕਾ ਅਤੇ ਅਫਰੋ-ਏਸ਼ੀਆ ਦੋਵਾਂ ਦੇਸ਼ਾਂ ਵਿੱਚ ਜ਼ਿਆਦਾਤਰ ਸਮਾਜ ਮਰਦ ਪ੍ਰਧਾਨ ਸਨ, ਭਾਵੇਂ ਕਿ ਉਹ ਹਜ਼ਾਰਾਂ ਸਾਲਾਂ ਤੋਂ ਬਾਹਰੀ ਸੰਪਰਕ ਤੋਂ ਵਾਂਝੇ ਸਨ। ਜੇ ਅਫਰੀਕਾ-ਏਸ਼ੀਆ ਵਿਚ ਪਿੱਤਰਸਤਾ ਕਿਸੇ ਅਚਨਚੇਤ ਘਟਨਾ ਦੇ ਨਤੀਜੇ ਵਜੋਂ ਹੋਈ, ਤਾਂ ਐਜ਼ਟੈਕ( ਅਮਰੀਕਨ ਇੰਡੀਅਨ ਆਫ ਮੈਕਸੀਕੋ ) ਅਤੇ ਇੰਕਾ( ਸਾਊਥ ਅਮਰੀਕਨ ਇੰਡੀਅਨ ਆਫ ਸੈਂਟਰਲ ਐਂਡੀਜ ) ਮਰਦ ਪ੍ਰਧਾਨ ਸਮਾਜ ਕਿਉਂ ਸਨ? ਹਾਲਾਂਕਿ ‘ਆਦਮੀ’ ਅਤੇ ‘ਔਰਤ’ ਦੀ ਸਹੀ ਪਰਿਭਾਸ਼ਾ ਹਰ ਸਭਿਆਚਾਰਾਂ ਵਿੱਚ ਵੱਖੋ ਵੱਖਰੀ ਹੈ ਪਰ ਇਹ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ, ਕੁਝ ਵਿਆਪਕ ਜੀਵ-ਵਿਗਿਆਨਕ ਕਾਰਨ ਵੀ ਹੋ ਸਕਦੇ ਹਨ ਕਿ ਲਗਭਗ ਸਾਰੇ ਸਭਿਆਚਾਰਾਂ ਨੇ ਔਰਤ ਨਾਲੋਂ ਮਰਦ ਨੂੰ ਹੀ ਪਹਿਲ ਕਿਉਂ ਦਿੱਤੀ। ਸਾਨੂੰ ਨਹੀਂ ਪਤਾ ਕਿ ਇਹ ਕਾਰਨ ਕੀ ਹੈ। ਇੱਥੇ ਬਹੁਤ ਸਾਰੇ ਸਿਧਾਂਤ ਹਨ, ਉਨ੍ਹਾਂ ਵਿੱਚੋਂ ਕਿਸੇ ਤੇ ਵੀ ਯਕੀਨ ਨਹੀਂ ਆਉਂਦਾ।
ਅਨੁਵਾਦ ਹਰਮਨਜੀਤ ਸਿੰਘ
ਵੂਮੈਨ ਸਟੱਡੀਜ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ