Patriarchal Genes – Yuval Noah Harari
Translation by Harmanjeet Singh
ਭਾਗ – 6 ( ਅੰਤਿਮ ਲੜੀ )
ਪਿੱਤਰਵਾਦੀ ਜੀਨ (ਅਣੂਵਾਂਸ਼ਿਕ ਗੁਣ) : Yuval Noah Harari
ਤੀਜੀ ਕਿਸਮ ਦੀ ਜੀਵ-ਵਿਗਿਆਨਕ ਵਿਆਖਿਆ ਬੇਲਗਾਮ ਤਾਕਤ ਅਤੇ ਹਿੰਸਾ ਨੂੰ ਘੱਟ ਮਹੱਤਵ ਦਿੰਦੀ ਹੈ ਅਤੇ ਸੁਝਾਅ ਦਿੰਦੀ ਹੈ ਕਿ ਲੱਖਾਂ ਸਾਲਾਂ ਦੇ ਵਿਕਾਸ ਦੇ ਦੌਰਾਨ, ਮਰਦ ਅਤੇ ਔਰਤਾਂ ਨੇ ਵੱਖ-ਵੱਖ ਬਚਾਅ ਅਤੇ ਪ੍ਰਜਣਨ ਰਣਨੀਤੀਆਂ ਦਾ ਵਿਕਾਸ ਕੀਤਾ। ਮਰਦਾਂ ਨੇ ਮਾਂ ਬਣਨ ਯੋਗ ਔਰਤਾਂ ਨੂੰ ਗਰਭਵਤੀ ਕਰਨ ਦੇ ਅਵਸਰ ਲਈ ਇਕ ਦੂਜੇ ਦੇ ਵਿਰੁੱਧ ਮੁਕਾਬਲਾ ਕੀਤਾ, ਇਕ ਆਦਮੀ ਦੇ ਪ੍ਰਜਨਨ ਦੀ ਸੰਭਾਵਨਾ ਹੋਰਨਾਂ ਆਦਮੀਆਂ ਨੂੰ ਪਛਾੜਨ ਅਤੇ ਹਰਾਉਣ ਦੀ ਉਸਦੀ ਯੋਗਤਾ ‘ਤੇ ਨਿਰਭਰ ਕਰਦੀ ਸੀ। ਜਿਉਂ ਜਿਉਂ ਸਮਾਂ ਲੰਘਦਾ ਗਿਆ, ਪੁਰੁਸ਼ਵਾਦੀ ਜੀਨਾਂ ਨੇ ਇਸਨੂੰ ਅਗਲੀ ਪੀੜ੍ਹੀ ਲਈ ਸਭ ਤੋਂ ਉਤਸ਼ਾਹੀ, ਹਮਲਾਵਰ ਅਤੇ ਪ੍ਰਤੀਯੋਗੀ ਆਦਮੀ ਬਣਾ ਦਿੱਤਾ ।
ਦੂਜੇ ਪਾਸੇ, ਇਕ ਔਰਤ ਨੂੰ ਅਜਿਹਾ ਆਦਮੀ ਲੱਭਣ ਵਿਚ ਕੋਈ ਮੁਸ਼ਕਲ ਨਹੀਂ ਆਈ ਜੋ ਉਸਨੂੰ ਉਹ ਗਰਭਵਤੀ ਕਰਨ ਲਈ ਤਿਆਰ ਹੋਵੇ। ਹਾਲਾਂਕਿ, ਜੇ ਉਹ ਚਾਹੁੰਦੀ ਹੈ ਕਿ ਉਸਦੇ ਬੱਚੇ ਉਸਨੂੰ ਪੋਤੇ-ਪੋਤੀਆਂ ਪ੍ਰਦਾਨ ਕਰਨ, ਤਾਂ ਉਸ ਨੂੰ ਉਨ੍ਹਾਂ ਨੂੰ ਆਪਣੀ ਕੁੱਖ ਵਿੱਚ ਨੌਂ ਮਹੀਨਿਆਂ ਤੱਕ ਰੱਖਣ ਦੀ ਜ਼ਰੂਰਤ ਸੀ, ਅਤੇ ਫਿਰ ਉਨ੍ਹਾਂ ਦਾ ਸਾਲਾਂ ਤੱਕ ਪਾਲਣ ਪੋਸ਼ਣ ਕਰਨਾ ਸੀ। ਉਸ ਸਮੇਂ ਦੌਰਾਨ ਉਸ ਕੋਲ ਭੋਜਨ ਪ੍ਰਾਪਤ ਕਰਨ ਦੇ ਬਹੁਤ ਘੱਟ ਮੌਕੇ ਸਨ ਅਤੇ ਉਸਨੂੰ ਮਦਦ ਦੀ ਬਹੁਤ ਲੋੜ ਸੀ। ਉਸ ਨੂੰ ਇਕ ਆਦਮੀ ਦੀ ਜ਼ਰੂਰਤ ਸੀ। ਆਪਣੇ ਬਚਾਅ ਅਤੇ ਆਪਣੇ ਬੱਚਿਆਂ ਦੇ ਬਚਾਅ ਨੂੰ ਯਕੀਨੀ ਬਣਾਉਣ ਲਈ, ਔਰਤ ਕੋਲ ਕੋਈ ਵੀ ਵਿਕਲਪ ਨਹੀਂ ਸੀ, ਸਿਵਾਏ ਆਦਮੀ ਦੁਆਰਾ ਨਿਰਧਾਰਤ ਕੀਤੀਆਂ ਸਾਰੀਆਂ ਸ਼ਰਤਾਂ ਨਾਲ ਸਹਿਮਤ ਹੋਣਾ ਤਾਂ ਜੋ ਉਹ ਇਸ ਦੇ ਦੁਆਲੇ ਟਿਕਿਆ ਰਹੇ ਅਤੇ ਕੁਝ ਭਾਰ ਸਾਂਝਾ ਕਰੇ। ਜਿਉਂ ਜਿਉਂ ਸਮਾਂ ਲੰਘਦਾ ਗਿਆ, ਅਗਲੀਆਂ ਪੀੜ੍ਹੀਆਂ ਲਈ ਬਣਾਏ ਗਏ ਨਾਰੀ ਜੀਨਾਂ ਉਨ੍ਹਾਂ ਔਰਤਾਂ ਨਾਲ ਸਬੰਧਤ ਸਨ ਜੋ ਆਗਿਆਕਾਰੀ ਤੇ ਦੇਖਭਾਲ ਕਰਨ ਵਾਲੀਆਂ ਸਨ। ਜਿਨ੍ਹਾਂ ਔਰਤਾਂ ਨੇ ਸੱਤਾ ਵਾਸਤੇ ਲੜਨ ਲਈ ਬਹੁਤ ਜ਼ਿਆਦਾ ਸਮਾਂ ਬਿਤਾਇਆ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਅਜਿਹੇ ਸ਼ਕਤੀਸ਼ਾਲੀ ਆਣੂਵੰਸ਼ਿਕ ਗੁਣ ਨਹੀਂ ਛੱਡ ਸਕੀਆਂ।
ਇਹਨਾਂ ਵੱਖੋ ਵੱਖਰੀਆਂ ਬਚਾਅ ਰਣਨੀਤੀਆਂ ਦਾ ਨਤੀਜੇ ਵਜੋਂ ਇਸ ਸਿਧਾਂਤ ਅਨੁਸਾਰ – ਇਹ ਹੈ ਕਿ ਪੁਰਸ਼ਾਂ ਨੂੰ ਉਤਸ਼ਾਹੀ, ਪ੍ਰਤੀਯੋਗੀ, ਰਾਜਨੀਤੀ ਅਤੇ ਕਾਰੋਬਾਰ ਵਿੱਚ ਉੱਤਮ ਹੋਣ ਲਈ ਪ੍ਰੋਗਰਾਮ ਕੀਤਾ ਗਿਆ ਹੈ, ਜਦੋਂ ਕਿ ਔਰਤਾਂ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ਲਈ ਆਪਣਾ ਜੀਵਨ ਸਮਰਪਿਤ ਕਰਦੀਆਂ ਹਨ।
ਪਰ ਇਸ ਸਿਧਾਂਤ ਨੂੰ ਪ੍ਰਮਾਣਿਕ ਸਬੂਤਾਂ ਦੁਆਰਾ ਵੀ ਰੱਦ ਕੀਤਾ ਜਾ ਸਕਦਾ ਹੈ। ਖਾਸ ਤੌਰ ‘ਤੇ ਮੁਸ਼ਕਲ ਇਹ ਧਾਰਨਾ ਹੈ ਕਿ ਔਰਤਾਂ ਦੀ ਬਾਹਰੀ ਮਦਦ’ ਤੇ ਨਿਰਭਰਤਾ ਨੇ ਉਨ੍ਹਾਂ ਨੂੰ ਹੋਰ ਔਰਤਾਂ ਦੀ ਬਜਾਏ ਮਰਦਾਂ ‘ਤੇ ਨਿਰਭਰ ਬਣਾਇਆ, ਅਤੇ ਮਰਦ ਪ੍ਰਤੀਯੋਗੀਤਾ ਨੇ ਮਰਦਾਂ ਨੂੰ ਸਮਾਜਿਕ ਤੌਰ’ ਤੇ ਪ੍ਰਭਾਵਸ਼ਾਲੀ ਬਣਾਇਆ। ਪਸ਼ੂਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ, ਜਿਵੇਂ ਕਿ ਹਾਥੀ ਅਤੇ ਬੋਨਬੋ ਚਿਪਾਂਜ਼ੀ, ਜਿਸ ਵਿੱਚ ਨਿਰਭਰ ਔਰਤਾਂ ਅਤੇ ਪ੍ਰਤੀਯੋਗੀ ਪੁਰਸ਼ਾਂ ਦੇ ਵਿਚਕਾਰ ਗਤੀਸ਼ੀਲਤਾ ਦਾ ਨਤੀਜਾ ਇੱਕ ਔਰਤ ਪਰਧਾਨ ਸਮਾਜ ਵਿੱਚ ਨਿਕਲਦਾ ਹੈ। ਕਿਉਂਕਿ ਔਰਤਾਂ ਨੂੰ ਬਾਹਰੀ ਮਦਦ ਦੀ ਜਰੂਰਤ ਹੁੰਦੀ ਹੈ, ਇਸ ਲਈ ਉਹ ਆਪਣੀਆਂ ਸਮਾਜਿਕ ਕੁਸ਼ਲਤਾਵਾਂ ਨੂੰ ਵਿਕਸਤ ਕਰਨ ਅਤੇ ਸਹਿਯੋਗ ਕਰਨ ਅਤੇ ਸਮਝੌਤਾ ਕਰਨ ਦੇ ਤਰੀਕੇ ਸਿੱਖਣ ਲਈ ਮਜਬੂਰ ਹਨ। ਅਜਿਹੀ ਸਥਿਤੀ ਵਿੱਚ ਔਰਤਾਂ ਸੋਸ਼ਲ ਨੈਟਵਰਕ ਬਣਾਉਂਦੀਆਂ ਹਨ ਤਾਂ ਜੋ ਹਰ ਮੈਂਬਰ ਔਰਤ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਵਿੱਚ ਸਹਾਇਤਾ ਮਿਲ ਸਕੇ। ਮਰਦ, ਇਸ ਦੌਰਾਨ, ਲੜਨ ਅਤੇ ਮੁਕਾਬਲਾ ਕਰਨ ਵਿਚ ਆਪਣਾ ਸਮਾਂ ਬਤੀਤ ਕਰਦੇ ਹਨ। ਉਨ੍ਹਾਂ ਦੇ ਸਮਾਜਿਕ ਕੁਸ਼ਲਤਾ ਅਤੇ ਸਮਾਜਿਕ ਬੰਧਨ ਪਛੜੇ ਰਹਿੰਦੇ ਹਨ। ਬੋਨਬੋ ਅਤੇ ਹਾਥੀਆਂ ਦੇ ਸਮਾਜ ਔਰਤਾਂ ਦੇ ਮਜ਼ਬੂਤ ਸਮਾਜਿਕ ਨੈਟਵਰਕ ਤੇ ਸਹਿਯੋਗ ਦੁਆਰਾ ਨਿਯੰਤਰਿਤ ਕੀਤੇ ਜਾਂਦੇ ਹਨ, ਜਦਕਿ ਸਵੈ-ਕੇਂਦਰਿਤ ਅਤੇ ਅਸਹਿਯੋਗੀ ਪੁਰਸ਼ਾਂ ਨੂੰ ਪਰੇ ਧੱਕ ਦਿੱਤਾ ਜਾਂਦਾ ਹੈ। ਹਾਲਾਂਕਿ ਬੋਨਬੋ ਔਰਤਾਂ ਪੁਰਸ਼ਾਂ ਨਾਲੋਂ ਔਸਤਨ ਕਮਜ਼ੋਰ ਹੁੰਦੀਆਂ ਹਨ, ਪਰ ਔਰਤਾਂ ਅਕਸਰ ਉਨ੍ਹਾਂ ਮਰਦਾਂ ਨੂੰ ਹਰਾਉਣ ਲਈ ਇਕੱਠੀਆਂ ਹੋ ਜਾਂਦੀਆਂ ਹਨ ਜੋ ਆਪਣੀਆਂ ਸੀਮਾਵਾਂ ਨੂੰ ਪਾਰ ਕਰਦੇ ਹਨ।
ਜੇ ਬੋਨੋਬੋਸ ਅਤੇ ਹਾਥੀ ਵਿਚਕਾਰ ਇਹ ਸੰਭਵ ਹੈ, ਤਾਂ ਨਾ ਹੋਮੋ ਸੇਪੀਅਨਜ਼ ਵਿਚ ਕਿਉਂ ਨਹੀਂ ? ਸੈਪੀਅਨਜ਼ ਇਹਨਾਂ ਦੇ ਮੁਕਾਬਲੇ ਵਿੱਚ ਕਮਜ਼ੋਰ ਜਾਨਵਰ ਹਨ, ਇਹਨਾਂ ਦਾ ਫਾਇਦਾ ਵੱਡੀ ਗਿਣਤੀ ਵਿਚ ਸਹਿਯੋਗ ਕਰਨ ਦੀ ਯੋਗਤਾ ‘ਤੇ ਨਿਰਭਰ ਕਰਦਾ ਹੈ। ਜੇ ਅਜਿਹਾ ਹੈ, ਤਾਂ ਫਿਰ ਔਰਤਾ ਭਾਵੇਂ ਉਹ ਮਰਦਾਂ ਹੀ ਤੇ ਨਿਰਭਰ ਕਿਉਂ ਨਾ ਹੁੰਦੀਆਂ ਉਹ ਆਪਣੀਆਂ ਉੱਚ ਸਮਾਜਿਕ ਕੁਸ਼ਲਤਾਵਾਂ ਤੇ ਆਪਸੀ ਸਹਿਯੋਗ ਰਾਹੀ ਹਮਲਾਵਰ ਅਤੇ ਸਵੈ-ਕੇਂਦਰਿਤ ਮਰਦਾਂ ਨੂੰ ਬਾਈਪਾਸ ਤੇ ਉਹਨਾਂ ਨਾਲ ਹੇਰਾਫੇਰ ਕਰਨ ਵਿੱਚ ਕਾਮਯਾਬ ਹੋਣੀਆਂ ਸਨ ।
ਇਹ ਕਿਵੇਂ ਹੋਇਆ ਕਿ ਇੱਕ ਜਾਤੀ ਜਿਸਦੀ ਸਫਲਤਾ ਸਭ ਤੋਂ ਵੱਧ ਸਹਿਯੋਗ ਤੇ ਨਿਰਭਰ ਕਰਦੀ ਹੈ, ਉਸ ਵਿੱਚ ਉਹ ਵਿਅਕਤੀ ਜੋ ਘੱਟ ਸਹਿਯੋਗੀ (ਪੁਰਸ਼) ਸਮਝੇ ਜਾਂਦੇ ਹਨ, ਉਹਨਾਂ ਵਿਅਕਤੀਆਂ ਨੂੰ ਨਿਯੰਤਰਿਤ ਕਰਦੇ ਹਨ ਜੋ ਸ਼ਾਇਦ ਵਧੇਰੇ ਸਹਿਯੋਗੀ (ਔਰਤਾਂ) ਹਨ। ਇਸ ਸਮੇਂ, ਸਾਡੇ ਕੋਲ ਕੋਈ ਚੰਗਾ ਉੱਤਰ ਨਹੀਂ ਹੈ। ਸ਼ਾਇਦ ਆਮ ਧਾਰਨਾਵਾਂ ਗਲਤ ਹਨ। ਹੋਮੋ ਸੇਪੀਅਨਸ ਜਾਤੀਆਂ ਦੇ ਨਰ ਸ਼ਾਇਦ ਸਰੀਰਕ ਤਾਕਤ, ਹਮਲਾਵਰਤਾ ਅਤੇ ਮੁਕਾਬਲੇਬਾਜ਼ੀ ਦੇ ਬਜਾਏ ਵਧੀਆ ਸਮਾਜਿਕ ਕੁਸ਼ਲਤਾਵਾਂ ਅਤੇ ਸਹਿਯੋਗ ਦੀਆਂ ਵਿਸ਼ੇਸ਼ਤਾਵਾਂ ਲਈ ਵਧੇਰੇ ਦਰਸਾਏ ਜਾਂਦੇ ਹੋਣ। ਅਸੀਂ ਬੱਸ ਨਹੀਂ ਜਾਣਦੇ।
ਪਰ ਅਸੀਂ ਜੋ ਜਾਣਦੇ ਹਾਂ ਉਹ ਇਹ ਹੈ ਕਿ ਪਿਛਲੀ ਸਦੀ ਦੌਰਾਨ ਲਿੰਗ (ਜੈਂਡਰ) ਭੂਮਿਕਾਵਾਂ ਵਿੱਚ ਇੱਕ ਬਹੁਤ ਵੱਡਾ ਇਨਕਲਾਬ ਆਇਆ ਹੈ। ਬਹੁਤ ਸਾਰੇ ਸਮਾਜ ਅੱਜ ਨਾ ਸਿਰਫ ਮਰਦਾਂ ਅਤੇ ਔਰਤਾਂ ਨੂੰ ਬਰਾਬਰ ਦੇ ਕਾਨੂੰਨੀ ਰੁਤਬੇ, ਰਾਜਨੀਤਿਕ ਅਧਿਕਾਰਾਂ ਅਤੇ ਆਰਥਿਕ ਅਵਸਰ ਪ੍ਰਦਾਨ ਕਰਦੇ ਹਨ, ਬਲਕਿ ਲਿੰਗ (ਜੈਂਡਰ) ਅਤੇ ਲਿੰਗਕਤਾ (ਸੈਕਸਐਲਟੀ) ਦੀਆਂ ਬੁਨਿਆਦੀ ਧਾਰਨਾਵਾਂ ‘ਤੇ ਪੂਰੀ ਤਰ੍ਹਾਂ ਮੁੜ ਵਿਚਾਰ ਵੀ ਕਰਦੇ ਹਨ। ਲਿੰਗਕ ਪਾੜਾ ਅਜੇ ਵੀ ਵੱਡਾ ਹੈ, ਭਾਵੇਂ ਬਦਲਾਅ ਤੇਜ ਗਤੀ ਨਾਲ ਆ ਰਹੇ ਹਨ। ਵੀਹਵੀਂ ਸਦੀ ਦੀ ਸ਼ੁਰੂਆਤ ਵਿਚ ਆਮ ਤੌਰ ‘ਤੇ ਸੰਯੁਕਤ ਰਾਜ ਅਮਰੀਕਾ ਵਿਚ ਔਰਤਾਂ ਨੂੰ ਵੋਟ ਦੇ ਅਧਿਕਾਰ ਦੇਣ ਦੇ ਵਿਚਾਰ ਨੂੰ ਗਾਲਾਂ ਕੱਢੀਆਂ ਜਾਂਦੀਆਂ ਸਨ; ਇੱਕ ਔਰਤ ਦੇ ਕੈਬਨਿਟ ਸਕੱਤਰ ਜਾਂ ਸੁਪਰੀਮ ਕੋਰਟ ਦੇ ਜਸਟਿਸ ਦੀ ਹੋਣ ਦੀ ਸੰਭਾਵਨਾ ਹਾਸੋਹੀਣੀ ਸੀ; ਜਦੋਂ ਕਿ ਸਮਲਿੰਗੀ ਸਬੰਧਾਂ ਬਾਰੇ ਖੁੱਲ੍ਹ ਕੇ ਗੱਲ ਵੀ ਨਹੀਂ ਕੀਤੀ ਜਾ ਸਕਦੀ ਸੀ। ਇੱਕੀਵੀਂ ਸਦੀ ਦੇ ਆਰੰਭ ਵਿੱਚ ਔਰਤਾਂ ਨੇ ਵੋਟ ਪਾਉਣ ਦੇ ਅਧਿਕਾਰ ਪ੍ਰਾਪਤ ਕੀਤੇ; ਮਹਿਲਾ ਕੈਬਨਿਟ ਸਕੱਤਰ ਸ਼ਾਇਦ ਹੀ ਕੋਈ ਟਿੱਪਣੀ ਦਾ ਕਾਰਨ ਬਣਨਯੋਗ ਸੀ; ਅਤੇ 2013 ਵਿੱਚ ਪੰਜ ਯੂਐਸ ਸੁਪਰੀਮ ਕੋਰਟ ਦੇ ਜਸਟਿਸ, ਜਿਨ੍ਹਾਂ ਵਿੱਚੋਂ ਤਿੰਨ ਔਰਤਾਂ ਨੇ ਸਮਲਿੰਗੀ ਵਿਆਹ ਨੂੰ ਕਾਨੂੰਨੀ ਤੌਰ ‘ਤੇ ਲਾਗੂ ਕਰਨ ਦੇ ਹੱਕ ਵਿੱਚ ਫੈਸਲਾ ਕੀਤਾ (ਚਾਰ ਮਰਦ ਜਸਟਿਸਾਂ ਦੇ ਇਤਰਾਜ਼ਾਂ ਨੂੰ ਪਛਾੜਦਿਆਂ)।
ਇਹ ਨਾਟਕੀ ਤਬਦੀਲੀਆਂ ਬਿਲਕੁਲ ਉਹੀ ਹਨ ਜੋ ਲਿੰਗ (ਜੈਂਡਰ) ਦੇ ਇਤਿਹਾਸ ਨੂੰ ਹੈਰਾਨੀਜਨਕ ਬਣਾਉਂਦੀਆਂ ਹਨ। ਜੇਕਰ ਅੱਜ ਇਹ ਪੂਰੀ ਤਰ੍ਹਾਂ ਸਪਸ਼ਟ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਕਿ ਪਿਤ੍ਰਵਾਦੀ ਪ੍ਰਣਾਲੀ ਜੀਵ-ਵਿਗਿਆਨਕ ਤੱਥਾਂ ਦੀ ਬਜਾਏ ਮਿਥਿਹਾਸਕ ਤੱਥਾਂ ਤੇ ਅਧਾਰਤ ਹਨ ਤਾਂ ਫਿਰ ਇਸ ਪ੍ਰਣਾਲੀ ਦੀ ਸਰਵ ਵਿਆਪਕਤਾ ਅਤੇ ਸਥਿਰਤਾ ਦੇ ਕੀ ਕਾਰਨ ਹਨ ?
ਅਨੁਵਾਦ ਹਰਮਨਜੀਤ ਸਿੰਘ
ਵੂਮੈਨ ਸਟੱਡੀਜ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ।