If Men Could Menstruate – Gloria Steinem

If Men Could Menstruate - Gloria Steinem Translation in Punjabi - Harman Jeet
September 2019 (Yuhwe)

If Men Could Menstruate – Gloria Steinem

Translation in Punjabi – Harman Jeet September 2019 ( Yuhwe )

ਜੇ ਮਰਦਾਂ ਨੂੰ ਮਾਹਵਾਰੀ ਆਉਦੀਂ : ਗਲੋਰੀਆ ਸਟੀਨੇਮ

ਗੋਰਿਆਂ ਦੀ ਘੱਟ ਗਿਣਤੀ ਨੇ ਸਾਨੂੰ ਇਸ ਗੱਲ ਦਾ ਯਕੀਨ ਦਿਵਾਉਣ ਲਈ ਸਦੀਆਂ ਲਗਾ ਦਿਤੀਆਂ ਕਿ ਗੋਰੀ ਚਮੜੀ ਵਾਲੇ ਲੋਕ ਹੀ ਸਰਵੋਤਮ ਹੁੰਦੇ ਹਨ, ਪਰ ਅਸਲ ਵਿੱਚ ਗੋਰੀ ਚਮੜੀ ਨਾਲ ਉਹ ਅਲਟਰਾ-ਵਾਇਲਟ ਕਿਰਨਾਂ ਅਤੇ ਝੁਰੜੀਆਂ ਦਾ ਵਧੇਰੇ ਸ਼ਿਕਾਰ ਹੁੰਦੇ ਹਨ ।

ਫਰਾਇਡ ਦਾ ਲਿੰਗੀ ਈਰਖਾ (Penis Envy)ਦਾ ਸਿਧਾਂਤ ਜਿਸ ਵਿੱਚ ਔਰਤਾਂ ਲਿੰਗ ਨਾ ਹੋਣ ਕਰਕੇ ਹੀਣ ਭਾਵਨਾ ਦਾ ਅਹਿਸਾਸ ਕਰਦੀਆਂ ਹਨ, ਇੱਕ ਗੈਰ ਕੁਦਰਤੀ ਤੇ ਤਰਕਹੀਣ ਵਰਤਾਰਾ ਜਾਪਦਾ ਹੈ, ਕਿਉਂਕਿ ਮਰਦਾਂ ਗਰਭਵਤੀ ਨਾ ਹੋਣਾ (Womb envy) ਮਰਦਾਂ ਲਈ ਵੱਡੀ ਹੀਣ ਭਾਵਨਾ ਦਾ ਅਹਿਸਾਸ ਕਰਵਾਉਂਦਾ ਹੈ ਜੋ ਕਿ ਵਧੇਰੇ ਤਰਕਸ਼ੀਲ ਜਾਪਦਾ ਹੈ । ਹਾਲਾਂਕਿ ਮਰਦਾਂ ਦੇ ਲਿੰਗ ਦਾ ਬਾਹਰੀ ਅੰਗ ਵਜੋਂ ਹੋਣਾ ਉਹਨਾਂ ਨੂੰ ਵਧੇਰੇ ਅਸੁਰੱਖਿਅਤ ਬਣਾਉਂਦਾ ਹੈ ।

ਸੰਖੇਪ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਤਾਕਤਵਰ ਧਿਰ ਦੀਆਂ ਵਿਸ਼ੇਸ਼ਤਾਵਾਂ ਉਹ ਫਿਰ ਚਾਹੇ ਕੁੱਝ ਵੀ ਹੋਣ ਕਮਜੋਰ ਦੀਆਂ ਵਿਸ਼ੇਸ਼ਤਾਵਾਂ ਤੋ ਬਿਹਤਰ ਹੀ ਗਿਣੀਆਂ ਜਾਂਦੀਆਂ ਹਨ । ਤਰਕ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ।

ਕੀ ਹੋਵੇਗਾ ਜੇ ਅਚਨਚੇਤ ਜਾਦੂਈ ਔਰਤਾਂ ਦੀ ਬਜਾਏ ਮਰਦਾਂ ਨੂੰ ਮਾਹਵਾਰੀ ਆਵੇ।

ਜਵਾਬ ਸਿੱਧਾ ਤੇ ਸਪੱਸ਼ਟ ਹੈ, ਮਾਹਵਾਰੀ ਨੂੰ ਮਾਣ ਵਾਲੀ, ਸ਼ੇਖੀ ਮਾਰਨ ਵਾਲੀ ਮਰਦਾਂਵੀ ਘਟਨਾ ਗਿਣਿਆ ਜਾਵੇਗਾ ।

ਮਰਦਾਂ ਨੇ ਸ਼ੇਖੀ ਮਾਰਨੀ ਸੀ ਕਿ ਕਿੰਨਾ ਤੇ ਕਿੰਨੀ ਦੇਰ ਤਕ ਲਹੂ ਵਹਾਅ ਸਕਦੇ ਹਨ ।

ਮੁੰਡੇ ਦੀ ਪਹਿਲੀ ਮਾਹਵਾਰੀ ਨੂੰ ਯਾਦਗਾਰ ਬਣਾਉਣ ਲਈ ਵਿਸ਼ੇਸ਼ ਧਾਰਮਿਕ ਤੇ ਸਮਾਜਿਕ ਰਸਮਾਂ ਕੀਤੀਆਂ ਜਾਣੀਆਂ ਸਨ।

ਮਾਸਿਕ ਧਰਮ ਦੀਆਂ ਸਮੱਸਿਆਵਾਂ ਤੋ ਬਚਾਵ ਹਿੱਤ ਅਮਰੀਕੀ ਸੰਸਦ ਨੇ ਇੰਸਟੀਚਿਊਟ ਆਫ ਡਿਸਮੈਨਫੋਰੀਆ ਨੂੰ ਫੰਡ ਜਾਰੀ ਕਰਨਾ ਸੀ ।

ਫੈਡਰਲ ਸਰਕਾਰ ਨੇ ਮੁਫਤ ਸੈਨਟਰੀ ਪੈਡ ਮੁਹਈਆ ਕਰਵਾਉਣੇ ਸੀ।( ਬੇਸ਼ੱਕ ਫਿਰ ਵੀ ਕੁੱਝ ਆਦਮੀ ਸਨਮਾਨਿਤ ਵਪਾਰਕ ਬ੍ਰਾਂਡ ਜਿਵੇਂ ਕਿ ਜਾਨ ਵੇਨ ਟੈਂਪਨਜ , ਮੁਹੰਮਦ ਅਲੀ ਦੇ ਰੋਪ ਏ ਡੋਪ, ਜੋਅ ਨਮਥ ਜੋਕ ਸੀਲਡਸ – ਫਾਰ ਦੋਅਸ ਬੈਚੂਲਰਸ ਡੇਅਸ ਅਤੇ ਰਾਬਰਟ ਬਰੇਟਾ, ਬਲੈਕ ਮੈਕਸੀ ਪੈਡਸ ਦੀ ਇੱਜਤ ਲਈ ਮੁੱਲ ਦੇ ਪੈਡਸ ਦਾ ਭੁਗਤਾਨ ਕਰਨਗੇ)

ਵੱਖੋ ਵੱਖਰੇ ਕਿੱਤਿਆਂ ਦੇ ਆਦਮੀ ਮਾਹਵਾਰੀ ਨੂੰ ਮਰਦਾਨਾ ਤਾਕਤ ਦੇ ਸਬੂਤ ਵਜੋਂ ਪੇਸ਼ ਕਰਨਗੇ। ਫੌਜੀ ਕਹਿਣਗੇ ਕਿ ਕੇਵਲ ਮਰਦ ਹੀ ਫੌਜ ਵਿੱਚ ਸੇਵਾ ਕਰ ਸਕਦੇ ਹਨ, ( ਤੁਹਾਨੂੰ ਖੂਨ ਲੈਣ ਲਈ ਖੂਨ ਦੇਣਾ ਪੈਂਦਾ ਹੈ ), ਸੱਜੇਪੱਖੀ ਸਿਅਆਸਤਦਾਨ ਮਰਦ ਹੀ ਰਾਜਸੀ ਅਹੁਦਿਆਂ ਦੇ ਹਕਦਾਰ ਹਨ (ਕਿਉਂਕਿ ਔਰਤਾਂ ਮੰਗਲ ਗ੍ਰਹਿ ਦੁਆਰਾ ਨਿਯਮਿਤ ਮਾਹਵਾਰੀ ਤੋਂ ਬਿਨਾਂ ਭੜਕਾਊ ਭਾਸ਼ਣ ਨਹੀਂ ਕਰ ਸਕਦੀਆਂ ), ਧਾਰਮਿਕ ਪੁਜਾਰੀ ਵਰਗ ਸੁਆਲ ਕਰੇਗਾ ਕਿ ਔਰਤਾਂ ਸਾਡੇ ਗੁਨਾਹਾਂ ਲਈ ਆਪਣਾ ਖੂਨ ਕਿਵੇਂ ਦੇ ਸਕਦੀਆਂ ਹਨ ? ਜਾਂ ਫਿਰ ਮਹੀਨਾਵਾਰ ਅਸ਼ੁੱਧੀਆਂ ਦੇ ਨਿਕਾਸ ਬਿਨਾਂ ਔਰਤਾਂ ਕਿਵੇਂ ਪਵਿੱਤਰ ਹੋ ਸਕਦੀਆਂ ਹਨ ?

ਕੱਟੜਪੰਥੀ ਮਰਦਾਂ, ਖੱਬੇ ਪੱਖੀ ਸਿਆਸਤਦਾਨਾਂਅਤੇ ਰਹੱਸਵਾਦੀ ਔਰਤ ਦੀ ਬਰਾਬਰੀ ਦੀ ਗੱਲ ਕਰਦੇ ਹੋਏ ਉਸਨੂੰ ਵਖਰਾ ਮੰਨਦੇ ਹੋਏ ਕਹਿਣਗੇ ਕਿ ਕੋਈ ਵੀ ਔਰਤ ਮਰਦਾਂ ਦੇ ਬਰਾਬਰ ਦਰਜਾ ਪ੍ਰਾਪਤ ਕਰ ਸਕਦੀ ਹੈ ਜੇ ਉਹ ਮਹੀਨਾਵਾਰ ਆਪਣੇ ਆਪ ਨੂੰ ਜ਼ਖਮੀ ਕਰਕੇ ਖੂਨ ਦੇ ਸਕੇ( ਤੁਹਾਨੂੰ ਇਨਕਲਾਬ ਲਿਆਉਣ ਲਈ ਖੂਨ ਦੇਣਾ ਹੀ ਪਵੇਗਾ) ਤਾਂਕਿ ਮਰਦਾਂ ਦੀ ਮਾਹਵਾਰੀ ਦੇ ਗਿਆਨ ਚੱਕਰ ਪ੍ਰਤੀ ਅਧੀਨਗੀ ਜਾਹਿਰ ਕੀਤੀ ਜਾ ਸਕੇ ਅਤੇ ਮਾਹਵਾਰੀ ਦੀ ਸਰਵਉਚਤਾ ਨੂੰ ਸਵੀਕਾਰ ਕੀਤਾ ਜਾ ਸਕੇ ।

ਗਲੀ ਵਿੱਚ ਖੜ੍ਹਾ ਮੁੰਡਾ ਸ਼ੇਖੀ ਮਾਰੇਗਾ( ਮੈਨੂੰ ਮਾਹਵਾਰੀ ਆਈ ਹੈ) ਉਸ ਦਾ ਸਾਥੀ ਪ੍ਰਸੰਸਾ ਕਰੇਗਾ( ਇਹ ਤਾਂ ਬਹੁਤ ਵਧੀਆ ਗੱਲ ਹੈ) ਨਾਲ ਦਾ ਸਾਥੀ ਹੱਥ ਮਿਲਾ ਹਾਂ ਵਿੱਚ ਇਸ਼ਾਰਾ ਕਰੇਗਾ ( ਹਾਂ ਮੈਨੂੰ ਵੀ)

ਟੀ . ਵੀ ਸ਼ੋਅ ਵਿਸ਼ੇ ਨੂੰ ਲੰਬੀ ਦੇਰ ਤਕ ਖਿੱਚਣਗੇ: ( ਸੁਹਾਣੇ ਦਿਨ : ਯਮਿਚ ਅਤੇ ਪੋਸ਼ਟੀ ਫਾਂਜ ਨੂੰ ਇਸ ਲਈ ਰਜ਼ਾਮੰਦ ਕਰਵਾਉਣਗੇ ਕਿ ਉਹ ਹਲੇ ਵੀ ਫਾਂਜ ਹੀ ਹੈ ਹਾਲਾਂਕਿ ਉਸਨੇ ਆਪਣੇ ਦੋ ਪੀਰੀਅਡਸ ਖੁੰਝਾ ਦਿੱਤੇ । ਅਖਬਾਰਾਂ ਦੀਆਂ ਸੁਰਖੀਆਂ ( ਮਾਹਵਾਰੀ ਵਾਲੇ ਆਦਮੀਆਂ ਦੀਆਂ ਡਰਾਉਣੀਆਂ ਚੀਕਾਂ) , ਫਿਲਮਾਂ ( ਨਿਊਮੈਨ ਅਤੇ ਰੈਡਫੋਰਡ ਇਨ “ਬਲੱਡ ਬ੍ਰਦਰਜ਼”)

ਮਰਦ ਔਰਤਾਂ ਨੂੰ ਸਮਝਾਉਣਗੇ ਕਿ ਮਾਹਵਾਰੀ ਦੌਰਾਨ ਸੰਭੋਗ ਕਰਨਾ ਬਹੁਤ ਅਨੰਦਮਈ ਹੁੰਦਾ ਹੈ । ਲੈਸਬੀਅਨ ਨੂੰ ਮਾਹਵਾਰੀ ਦੇ ਲਹੂ ਤੋ ਜਿੰਦਗੀ ਤਕ ਸਭ ਡਰਾਉਣਾ ਲੱਗੇਗਾ ਸਿਰਫ ਇਸ ਖਾਤਰ ਕਿ ਉਸਨੂੰ ਚੰਗੇ ਮਾਹਵਾਰੀ ਵਾਲੇ ਆਦਮੀ ਦੀ ਲੋੜ ਹੈ।

ਮਰਦ ਬੁੱਧੀਜੀਵੀ ਨੈਤਿਕ ਅਤੇ ਤਰਕ ਭਰਪੂਰ ਦਲੀਲਾਂ ਨਾਲ ਇਹ ਚਣੌਤੀ ਪੇਸ਼ ਕਰਨਗੇ ਕਿ ਔਰਤ ਕਿਸ ਤਰ੍ਹਾਂ ਅਜਿਹੇ ਵਿਸ਼ੇ ਵਿੱਚ ਮਾਹਿਰ ਹੋ ਸਕਦੀ ਹੈ ਜੋ ਸਮਾਂ, ਸਥਾਨ, ਗਣਿਤ ਦੀ ਮਿਣਤੀ ਦੀ ਮੰਗ ਕਰਦਾ ਹੋਵੇ। ਉਦਾਹਰਣ ਵਜੋਂ ਚੰਦਰਮਾ ਜਾ ਗ੍ਰਹਿ ਦਾ ਚੱਕਰ ਨਾਪਣ ਲਈ ਜਾਂ ਕਿਸੇ ਵੇਈ ਚੀਜ ਨੂੰ ਨਾਪਣ ਲਈ ਮਾਹਵਾਰੀ ਦੇ ਅੰਦਰੂਨੀ ਵਰਦਾਨ ਤੋਂ ਬਿਨਾ ?, ਦਰਸ਼ਨ ਅਤੇ ਧਰਮ ਦੇ ਦੁਰਲੱਭ ਖੇਤਰਾਂ ਕੀ ਔਰਤਾਂ ਬ੍ਰਹਿਮੰਡੀ ਤਾਲ ਨਾਲੋਂ ਟੁੱਟਣ ਜਾਂ ਪ੍ਰਤੀ ਮਹੀਨਾ ਮੌਤ ਅਤੇ ਪੁਨਰ ਉਥਾਨ ਦੀ ਘਾਟ ਦਾ ਮੁਆਵਜ਼ਾ ਦੇ ਸਕਦੀਆਂ ?

ਉਦਾਰਵਾਦੀ ਮਰਦ ਹਰ ਖੇਤਰ ਵਿੱਚ ਦਿਆਲੂ ਬਣਨ ਦੀ ਕੋਸ਼ਿਸ਼ ਕਰਨਗੇ, ਮਸਲਨ ਕਿ ਇਹੀ ਸ਼ਜਾ ਘੱਟ ਨਹੀਂ ਕਿ “ਇਹਨਾਂ ਲੋਕਾਂ” ਕੋਲ ਜੀਵਨ ਮਾਪਣ ਜਾਂ ਬ੍ਰਹਿਮੰਡ ਨਾਲ ਜੁੜਨ ਦਾ ਵਰਦਾਨ ਨਹੀਂ !

ਔਰਤਾਂ ਨੂੰ ਪ੍ਰਤੀਕਿਰਿਆ ਪ੍ਰਗਟ ਕਰਨ ਲਈ ਕਿਸ ਤਰ੍ਹਾਂ ਸਿਖਲਾਈ ਦਿੱਤੀ ਜਾਵੇਗੀ ? ਕੋਈ ਕਲਪਨਾ ਕਰ ਸਕਦਾ ਹੈ ਕਿ ਰਵਾਇਤੀ ਔਰਤਾਂ ਸਖਤ ਅਤੇ ਮੁਸਕਰਾਹਟ ਭਰੇ ਅੰਦਾਜ਼ ਵਿੱਚ ਹਰ ਦਰਦ ਅਤੇ ਬੇਇੱਜ਼ਤੀ ਦੇ ਬਾਵਜੂਦ ਹਰ ਦਲੀਲਾ ਨਾਲ ਸਹਿਮਤ ਹਨ। ( “ਏਰਾ ਹਰ ਮਹੀਨੇ ਘਰੇਲੂ ਔਰਤਾਂ ਨੂੰ ਆਪਣੇ ਆਪ ਨੂੰ ਜ਼ਖਮੀ ਰਨ ਲਈ ਮਜਬੂਰ ਕਰੇਗੀ “) ਫਿਲਿਸ਼ ਸਲਾਫਲੀ “ਤੁਹਾਡੇ ਪਤੀ ਦਾ ਲਹੂ ਵਾਂਗ ਪਵਿੱਤਰ ਹੈ ।”

ਸੋਧਵਾਦੀ ਅਤੇ ਰਾਣੀ ਮੱਖੀਆਂ ਮਰਦਾਂ ਦੀ ਨਕਲ ਉਤਾਰਨਗੀਆਂ ਅਤੇ ਮਾਹਵਾਰੀ ਆਉਣ ਦਾ ਦਿਖਾਵਾ ਕਰਨਗੀਆਂ।

ਸਾਰੀਆਂ ਨਾਰੀਵਾਦੀ ਇਹ ਸੁਝਾਅ ਦੇਣਗੀਆਂ ਕਿ ਮਰਦਾਂ ਮਾਹਵਾਰੀ ਦੇ ਮੰਗਲ ਗ੍ਰਹਿ ਨਾਲ ਜੁੜੇ ਹੋਣ ਦੇ ਝੂਠੇ ਵਿਚਾਰ ਤੋਂ ਮੁਕਤ ਹੋਣ ਦੀ ਜਰੂਰਤ ਹੈ ਅਤੇ ਔਰਤਾਂ ਨੂੰ ਵੀ ਮਾਹਵਾਰੀ ਨਾਂ ਆਉਣ ਦੀ ਹੀਣ ਭਾਵਨਾ ਤੋ ਬਚਣਾ ਚਾਹੀਦਾ ਹੈ ।

ਕੱਟੜਪੰਥੀ ਨਾਰੀਵਾਦੀ ਇਹ ਵੀ ਜੋੜ ਦੇਣਗੇ ਕਿ ਗੈਰ ਮਾਹਵਾਰੀ ਦਾ ਜੁਲਮ ਹੋਰ ਸਾਰੇ ਜੁਲਮਾਂ ਦਾ ਨਮੂਨਾ ਸੀ( “ਪਿਸ਼ਾਚ ਸਾਡੇ ਪਹਿਲੇ ਅਜਾਦੀ ਘੁਲਾਟੀਏ ਸਨ”) ਸਭਿਆਚਾਰਕ ਨਾਰੀਵਾਦੀ ਕਲਾ ਅਤੇ ਸਾਹਿਤ ਵਿੱਚ ਖੂਨ ਰਹਿਤ ਕਲਪਨਾ ਦਾ ਵਿਕਾਸ ਕਰਨਗੇ ।ਸਮਾਜਵਾਦੀ ਨਾਰੀਵਾਦ ਜੋਰ ਦੇਵੇਗਾ ਕਿ ਪੂੰਜੀਵਾਦ ਦੇ ਅਧੀਨ ਹੀ ਆਦਮੀ ਮਾਹਵਾਰੀ ਦੇ ਖੂਨ ਦਾ ਏਕਾਧਿਕਾਰ ਕਰਨ ਦੇ ਯੋਗ ਹੋਣਗੇ।

ਦਰਅਸਲ ਜੇ ਆਦਮੀ ਮਾਹਵਾਰੀ ਕਰ ਸਕਦੇ ਤਾਂ ਹਰ ਹੀਲੇ ਹਮੇਸ਼ਾ ਇਸ ਨੂੰ ਵਾਜਬ ਠਹਿਰਾਇਆ ਜਾਏਗਾ

ਜੇ ਅਸੀਂ ਉਹਨਾਂ ਨੂੰ ਅਜਿਹਾ ਕਰਨ ਦੇਈਏ ਤਾਂ !

ਪੰਜਾਬੀ ਅਨੁਵਾਦ: ਹਰਮਨਜੀਤ ਸਿੰਘ , ਸੈਂਟਰ ਫਾਰ ਵੂਮੈਨ ਸਟੱਡੀਸ ਪੰਜਾਬੀ ਯੂਨੀਵਰਸਿਟੀ ਪਟਿਆਲਾ,



Shopping Basket